ਸ਼ੇਰ ਏ ਪੰਜਾਬ ਦਲ

An invitation to pro-Punjab social service organizations to unit

ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੀ 185 ਬਰਸੀ ਮੌਕੇ ਭਾਈ ਵਡਾਲਾ ਵੱਲੋਂ ਸ਼ੇਰ-ਏ-ਪੰਜਾਬ ਦਲ ਦਾ ਐਲਾਨ।

ਆਖਿਆ-ਸ਼ੇਰ-ਏ-ਪੰਜਾਬ ਦਲ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਸਰਕਾਰ-ਏ-ਖਾਲਸਾ ਦੀ ਤਰਜਮਾਨੀ ਤਹਿਤ ਮੁੜ ਸਿਰਜੇਗਾ ਪੰਜਾਬ!

ਇਹ ਦਲ ਜਾਤੀਵਾਦ ਨਸਲੀ ਭੇਦ-ਭਾਵ ਤੋਂ ਮੁਕਤ ਆਪਸੀ ਭਾਈਚਾਰਕ ਸਾਂਝ ਨੂੰ ਸਮਰਪਿਤ ਹੋਵੇਗਾ।

ਸਿਆਸੀ ਪਾਰਟੀਆਂ ਅਤੇ ਲੀਡਰਾਂ ਤੋਂ ਨਿਰਾਸ਼ ਨੌਜਵਾਨੀ ਨੂੰ ਮਿਲੇਗਾ ਸੁਨਹਿਰੀ ਮੌਕਾ

ਚੰਡੀਗੜ੍ਹ: ਅੱਜ ਮਿਤੀ 28 ਜੂਨ 2024 ਨੂੰ ਪੰਥ ਦੀ ਉੱਘੀ ਸ਼ਖ਼ਸੀਅਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੀ 185 ਵੀਂ ਬਰਸੀ ਮੌਕੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰਦਿਆਂ ਰਾਜਨੀਤਿਕ ਪਾਰਟੀ ਸ਼ੇਰ-ਏ-ਪੰਜਾਬ ਦਲ ਦਾ ਐਲਾਨ ਕੀਤਾ ਗਿਆ।ਜਿਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਭਾਈ ਵਡਾਲਾ ਨੇ ਪਾਰਟੀ ਦੇ ਗਠਨ ਦੇ ਕਾਰਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ। ਕਿ ਕੇਂਦਰ ਅਤੇ ਪੰਜਾਬ ਦੀ ਰਾਜਨੀਤੀ ਵਿੱਚੋਂ ਪੰਜਾਬ ਅਤੇ ਪੰਥ ਦੇ ਹਿੱਤਾਂ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਗਿਆ ਹੈ।ਉਹ ਸਤਾ ਚ ਰਹਿਣ ਵਾਲੀਆਂ ਪਾਰਟੀਆਂ ਚ ਭਾਵੇ ਕਾਂਗਰਸ ਸਰਕਾਰ ਅਕਾਲੀ ਬੀਜੇਪੀ ਜਾਂ ਹੁਣ ਆਮ ਆਦਮੀ ਪਾਰਟੀ ਹੋਵੇ।ਜਾਂ ਇੰਨਾਂ ਵਿੱਚ ਦਲ ਬਦਲੂ ਲੀਡਰ ਹੋਣ। ਇੱਥੋਂ ਤੱਕ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੇਵਲ ਪਰਿਵਾਰ ਲਈ ਸੱਤਾ ਹਾਸਲ ਕਰਨਾ ਹੀ ਰਹਿ ਗਿਆ ਹੈ।

ਇਸੇ ਕਾਰਨ ਕਿਸੇ ਸਮੇਂ ਪੰਥਕ ਕਹਾਉਣ ਵਾਲੀ ਇਹ ਪਾਰਟੀ ਹਾਸ਼ੀਏ ਤੇ ਪੁੱਜ ਗਈ ਹੈ ਅਤੇ ਆਪਣਾ ਵਜੂਦ ਬਚਾਉਣ ਲਈ ਤਰਲੋ ਮੱਛੀ ਹੁੰਦੀ ਨਜ਼ਰ ਆ ਰਹੀ ਹੈ।ਪੰਜਾਬ ਦੇ ਅਜਿਹੇ ਬਦਤਰ ਹਾਲਾਤ ਵਿੱਚ ਬੇ-ਚੈਨ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਲੋੜ ਸੀ ਜਿਸ ਕਰਕੇ ਇਹ ਆਵਾਜ ਬੁਲੰਦ ਕਰਨੀ ਸਮੇ ਦੀ ਮੁੱਖ ਲੋੜ ਸੀ।ਜੋ ਆਵਾਜ਼ ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਅੱਖਾਂ ਮੀਟਦਿਆਂ ਪੰਜਾਬ ਦਾ ਸੂਰਜ ਅਸਤ ਹੋਣ ਤੋਂ ਬਾਅਦ ਕਦੇ ਨਹੀ ਹੋਈ। ਉਸ ਆਵਾਜ ਦੀ ਬੁਲੰਦੀ ਵਾਸਤੇ ਪੰਜਾਬ ਪ੍ਰਸਤ ਲੋਕਾਂ ਦੇ ਆਏ ਸੁਝਾਵਾਂ ਅਨੁਸਾਰ ਹੀ ਇਹ ਫ਼ੈਸਲਾ ਕੀਤਾ ਗਿਆ ਹੈ।ਪਾਰਟੀ ਦੇ ਮਨੋਰਥਾਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ, ਬੇਰੁਜ਼ਗਾਰੀ,ਕਰਜਾ ਮੁਕਤੀ, ਪੰਜਾਬ ਦੇ ਪਾਣੀ, ਸਿਹਤ, ਸਿੱਖਿਆ, ਕਿਸਾਨੀ, ਉਦਯੋਗ, ਰੁਜਗਾਰ, ਸੁਰੱਖਿਆ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਬਿਨਾਂ ਸ਼ਰਤ ਤੁਰੰਤ ਰਿਹਾਈ, ਪੱਤਰਕਾਰਾਂ, ਬੁੱਧੀਜੀਵੀਆਂ, ਕਿਸਾਨਾ ਖਿਲਾਫ ਨਜਾਇਜ ਨਾਸਾ ਵਰਗੀਆਂ ਧਰਾਵਾਂ ਖਤਮ ਕਰਨ, ਰਿਹਾਈ ਕਰਨ ਆਦਿਕ ਦੇ ਨਾਲ-ਨਾਲ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਐਸ ਜੀ ਪੀ ਸੀ ਨੂੰ ਸਭ ਗੁੱਟਾਂ ਤੋਂ ਆਜ਼ਾਦ ਕਰਵਾ ਕੇ ਨਿਰੋਲ ਧਾਰਮਿਕ ਕਦਰਾਂ ਕੀਮਤਾ ਦੀ ਮੁੜ ਬਹਾਲੀ ,ਬੇਅਦਬੀ ਕਾਂਡ, 328 ਪਾਵਨ ਸਰੂਪਾਂ ਦੇ ਇਨਸਾਫ ਲਈ ਖਾਲਸ ਧਰਮ ਨਿਰਪੱਖ,ਲੋਕਸ਼ਾਹੀ ਸਰਕਾਰ ਵਜੋਂ ਸਥਾਪਿਤ ਕਰਨਾ ਹੋਵੇਗਾ।

ਸਿੱਖ ਪੰਥ ਅਤੇ ਪੰਜਾਬ ਦੀਆਂ ਦਰਪੇਸ਼ ਚਣੌਤੀਆਂ ਮੁਸ਼ਕਲਾਂ ਅਤੇ ਕਦਰਾਂ ਕੀਮਤਾ ਦੀ ਰਾਖੀ ਲਈ ਇੱਕ ਨਵੇਂ ਸਿਆਸੀ ਦਲ 'ਸ਼ੇਰ- ਏ- ਪੰਜਾਬ ਦਲ' (ਪ੍ਰਸਤਾਵਿਤ ਨਾਮ) ਦੀ ਸਥਾਪਨਾ ਕੀਤੀ ਜਾਂਦੀ ਹੈ। ਇਹ ਦਲ ਮਨੁੱਖੀ ਅਧਿਕਾਰਾਂ,ਸਿੱਖ ਹਿੰਦੂ,ਮੁਸਲਿਮ, ਇਸਾਈ ਭਾਈਚਾਰਕ ਸਾਂਝ ਏਕਤਾ, ਸਹਿਯੋਗ ਅਤੇ ਸਮਰੱਥਾ ਦੀ ਨਵੀਂ ਲਹਿਰ ਲਿਆਉਣ ਦਾ ਵਚਨਬੱਧ ਹੋਵੇਗਾ। ਉਹਨਾਂ ਕਿਹਾ ਕਿ ਪਾਰਟੀ ਦੇ ਜੱਥੇਬੰਦਕ ਢਾਂਚੇ,ਸੰਵਿਧਾਨ ਅਤੇ ਐਲਾਨਨਾਮੇ ਦਾ ਐਲਾਨ ਜੁਲਾਈ ਦੇ ਅੰਤ ਤੱਕ ਕਰ ਦਿੱਤਾ ਜਾਵੇਗਾ। ਹਾਜਿਰ ਮੈਂਬਰ ਸਾਹਿਬਾਨ ਭਾਈ ਗੁਰਮੀਤ ਸਿੰਘ ਜੀ ਥੂਹੀ ਕਾਰਜਕਾਰੀ ਪੰਜਾਬ ਪ੍ਰਧਾਨ ਭਾਈ ਜੋਗਿਦਰ ਸਿਘ ਜੀ ਸਹਾਇਕ ਸਕੱਤਰ ਭਾਈ ਅਮਰਪਾਲ ਸਿੰਘ ਜੀ ਖ਼ਜ਼ਾਨਚੀ ਭਾਈ ਗੁਰਵਤਨ ਸਿੰਘ ਜੀ ਹੁਸ਼ਿਆਰਪੁਰ ਭਾਈ ਅਵਤਾਰ ਸਿੰਘ ਜੀ ਲੁਧਿਆਣਾ ਭਾਈ ਰਾਜਨ ਸਿੰਘ ਜੀ ਬਠਿੰਡਾ ਭਾਈ ਅਰਵਿੰਦਰ ਸਿੰਘ ਜੀ ਭਾਈ ਗੁਰਬਖਸ ਸਿੰਘ ਜੀ ਭਾਈ ਅਵਤਾਰ ਸਿੰਘ ਜੀ ਜਗਤਾਰ ਸਿੰਘ ਜੀ ਸੰਗਰੂਰ ਭਾਈ ਪ੍ਰੇਮ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜੀ ਕਪੂਰਥਲਾ ਭਾਈ ਬਹਾਦਰ ਸਿੰਘ ਜੀ ਕੈਪਟਨ ਭਾਈ ਬਿੱਕਰ ਸਿੰਘ ਜੀ ਕੈਪਟਨ ਭਾੲੱਿ ਪਰਮਜੀਤ ਸਿੰਘ ਜੀ ਟੂਸਾ ਭਾਈ ਜਗਮਿੰਦਰ ਸਿੰਘ ਜੀ ਭਾਈ ਸੁਖਪ੍ਰੀਤ ਸਿੰਘ ਜੀ ਭੰਗਾਲੀ ਬੀਬੀ ਭੁਪਿੰਦਰ ਕੌਰ ਜੀ ਭਾਈ ਹਰਦੀਪ ਸਿੰਘ ਜੀ ਚੰਡੀਗੜ੍ਹ ਭਾਈ ਲਾਭ ਸਿੰਘ ਜੀ ਮੋਹਾਲੀ ਭਾਈ ਬਲਰਾਜ ਸਿੰਘ ਜੀ ਭਾਈ ਗੁਰਮੀਤ ਸਿੰਘ ਜੀ ਵਡਾਲਾ ਬੀਬੀ ਪਰਮਜੀਤ ਕੌਰ ਜੀ ਔਜਲਾ ਬੀਬੀ ਸਿਮਰਨਜੀਤ ਕੋਰ ਜੀ ਲੁਧਿਆਣਾ ਭਾਈ ਪਰਮਜੀਤ ਸਿੰਘ ਜੀ ਭਕਨਾ ਭਾਈ ਹਰਦੀਪ ਸਿੰਘ ਪਤਾਹਪੁਰ ਭਾਈ ਹਰਦੇਵ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਵੇਰਕਾ ਭਾਈ ਸਰਬਜੀਤ ਸਿੰਘ ਜੀ ਭਾਈ ਜੁਗਰਾਜ ਸਿੰਘ ਜੀ ਬੀਬੀ ਗੁਰਦੇਵ ਕੌਰ ਜੀ ਭਾਈ ਦਿਲਬਾਗ ਸਿੰਘ ਜੀ ਭਾਈ ਨਿਰਮਲ ਸਿੰਘ ਜੀ ਭਾਈ ਗੁਰਵਿਦਰ ਸਿੰਘ ਜੀ ਚੰਡੀਗੜ੍ਹ ਭਾਈ ਸੁਖਵਿੰਦਰ ਸਿੰਘ ਜੀ ਚੰਡੀਗੜ